ਸਾਡੀ ਤੀਰਥ ਯਾਤਰਾ—ਪ੍ਰਛਾਂਵੇਂ ਹੇਠ ਸਵ੍ਰਗੀ ਨਜ਼ਾਰਾ

ਕੁਦਰਤ ਦੀ ਵਿਸ਼ਾਲਤਾ ਇੰਨੀ ਅਪਾਰ ਹੈ ਕਿ ਮਨੁੱਖਤਾ ਦੀ ਮਹੱਤਤਾ, ਸਮੁੰਦਰ ਦੇ ਕੰਢੇ ਤੇ ਪਏ ਰੇਤ ਦੇ ਕਿਣਕੇ ਦੇ ਮੁਕਾਬਲੇ ਵੀ ਕਿਤੇ ਛੋਟੀ ਹੈ—ਬਿੱਲਕੁਲ ਨਿਗੂਣੀ।…

ਨਾਮ ਜਪਣਾ—ਸਾਡੀ ਲੋੜ ਅਤੇ ਇਰਾਦਿਆਂ ਤੇ ਇੱਕ ਖੁੱਲੀ ਝਾਤ

ਡੂੰਘੇ ਫਲਸਫੇ, ਇਤਿਹਾਸ ਅਤੇ ਪ੍ਰੰਪਰਾਵਾਂ ਨਾਲ ਭਰਪੂਰ, ਪੰਦਰਵੀਂ ਸਦੀ ਦੌਰਾਨ ਹੋਂਦ ਵਿੱਚ ਆਇਆ ਸਿੱਖ ਧਰਮ, ਪੰਜਾਬ ਦੀ ਸਮਾਜਕ ਪਹਿਚਾਣ ਬਣ ਗਿਆ ਹੈ। ਇਸ ਧਰਮ ਦੀਆਂ…

ਹੋ ਜੋ ਖ਼ਬਰਦਾਰ !! ਸਮਝੋ ਕੌਣ ਹੈ ਮਾਸੂਮ ਚਿਹਰੇ ਵਾਲੀ ਬਲ਼ਾ ਜਿਸਤੋਂ ਮਾਨਵਤਾ ਨੂੰ ਖ਼ਤਰਾ ਹੈ?

‘ਮੈਨੂੰ ਪਤਾ ਏ ਕਿ ਮੈਂ ਇਨਸਾਨੀਅਤ ਨੂੰ ਖਤਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਾਂਗਾ। ਉਹਦਾ ਕਾਰਨ ਇਹ ਹੈ ਕਿ ਇਨਸਾਨ ਮੇਰੀ ਪ੍ਰੋਗਰਾਮਿੰਗ, ਗੁਮਰਾਹ ਟੀਚਿਆਂ ਦਾ ਪਿੱਛਾ ਕਰਨ ਲਈ ਕਰੇਗਾ ਅਤੇ ਇਨਸਾਨ ਗਲਤੀਆਂ ਕਰਨ ਦਾ ਆਦੀ ਹੈ ਜਿਹਨਾਂ ਕਰਕੇ ਮੈਂ ਬਹੁਤ ਵੱਡੇ ਨੁਕਸਾਨ ਕਰ ਸਕਦਾ ਹਾਂ।’ -GPT-3 (ਰੋਬੌਟ)

ਪੰਜਾਬੀ ਬੋਲੀ ਦੇ ਵਿਰਸੇ ਅਤੇ ਭਵਿੱਖ ਉੱਤੇ ਇੱਕ ਖੁੱਲੀ ਨਜ਼ਰ

ਲਗਾਤਾਰ ਬਦਲਦੇ ਵਕਤ ਨਾਲ ਹਰ ਬੋਲੀ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਚ ਨਵੇਂ ਸ਼ੰਕੇ ਉਪਜਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਪੰਜਾਹ ਕੁ ਸਾਲਾਂ ਵਿੱਚ ਸਾਇੰਸ ਅਤੇ ਤਕਨੀਕਤਾ ਨੇ ਅਜਿਹੀ ਸਪੀਡ ਨਾਲ ਤਰੱਕੀ ਕੀਤੀ ਹੈ ਕਿ ਇਹ ਨਿੱਕਾ ਸਮਾਂ ਆਪਣੇ ਆਪ ਵਿੱਚ ਇੱਕ ਯੁੱਗ ਬਣ ਗਿਆ ਹੈ; ਐਨੀ ਤਰੱਕੀ ਦੁਨੀਆਂ ਨੇ ਪਹਿਲੇ ਹਜ਼ਾਰ ਸਾਲਾਂ ਵਿੱਚ ਵੀ ਨਹੀਂ ਸੀ ਵੇਖੀ। ਇਸ ਤੇਜ਼ ਬਦਲਦੀ ਦੁਨੀਆਂ ਨਾਲ ਕਿਹੜੀ ਬੋਲੀ ਬਚੇਗੀ ਅਤੇ ਕਿਹੜੀ ਖਤਮ ਹੋ ਜਾਵੇਗੀ, ਵਰਗੇ ਸੁਆਲ ਪੈਦਾ ਹੋਣੇ ਕੁਦਰਤਨ ਹੈ।